Jugni


ਜੁਗਨੀ 


-ਬਲਰਾਜ ਸਿੰਘ ਸਿੱਧੂ

ਮੇਰੀ ਜੁਗਨੀ ਦੇ ਧਾਗੇ ਬੱਗੇ
ਜੁਗਨੀ ਉਹਦੇ ਮੂੰਹੋਂ ਫੱਬੇ
ਜੀਹਨੂੰ ਸੱਟ ਇਸ਼ਕ ਦੀ ਲੱਗੇ।
ਅੱਲਾ ਬਿਸਮਿਲਾ ਤੇਰੀ ਜੁਗਨੀ…
ਸਾਈਂ ਮੈਂਡਿਆ ਵੇ ਤੇਰੀ ਜੁਗਨੀ…

ਜੁਗਨੀ ਪੰਜਾਬੀ ਜ਼ੁਬਾਨ ਦਾ ਅਹਿਜਾ ਲੋਕ ਗੀਤ ਹੈ, ਜਿਸਨੂੰ ਹਰ ਪੰਜਾਬੀ ਨੇ ਸੁਣਿਆ ਹੋਇਆ ਹੈ। ਗੁਰਮੀਤ ਬਾਵਾ, ਆਲਮ ਲੁਹਾਰ, ਆਲਿਫ ਲੁਹਾਰ, ਗੁਰਦਾਸ ਮਾਨ, ਰੱਬੀ ਸ਼ੇਰਗਿੱਲ, ਕੁਲਦੀਪ ਮਾਣਕ, ਹਰਭਜਨ ਮਾਨ ਆਦਿ ਨੇ ਇਸ ਨੂੰ ਆਪੋ ਆਪਣੇ ਰੰਗ ਵਿਚ ਗਾਇਆ ਹੈ। ਸੁਰਜੀਤ ਬਿੰਦਰਖੀਏ ਨੇ ਤਾਂ ਇਸ ਨੂੰ ਪੰਜ ਰੰਗ ਵਿਚ ਗਾਉਣ ਦਾ ਦਾਵਾ ਵੀ ਕੀਤਾ ਸੀ। ਕਮਲਜੀਤ ਨੀਰੂ ਨੇ ਜੁਗਨੀ ਨੂੰ ਮੌਡਰਨ ਟਰੀਟਮੈਂਟ ਦੇਣ ਦਾ ਐਲਾਨ ਕੀਤਾ ਸੀ ਪਰ ਉਸ ਵੱਲੋਂ ਗਾਈ ਜੁਗਨੀ ਵਿਚ ਬੀਟ ਤੋਂ ਸਿਵਾਏ ਕੁਝ ਵੀ ਨਵਾਂ ਨਹੀਂ ਸੀ। ਜਗਮੋਹਣ ਕੌਰ ਨੇ ਅਤੇ ਆਸਾ ਸਿੰਘ ਮਸਤਾਨਾ ਨੇ ਆਪਣੇ ਅੰਦਾਜ਼ ਵਿਚ ਗਾਇਆ ਹੈ।ਐਮ ਬੀ ਈ ਗੋਲਡਨ ਸਟਾਰ ਮਲਕੀਤ ਸਿੰਘ ਨੇ ਇੰਗਲੈਂਡ ਦੇ ਸ਼ਹਿਰਾਂ ਵਿਚ ਜੁਗਨੀ ਨੂੰ ਘੁੰਮਾ ਕੇ 'ਜੁਗਨੀ ਜਾ ਵੜੀ ਬ੍ਰਮਿੰਘਮ, ਖਾਂਦੀ ਸੋਹੋ ਰੋਡ 'ਤੇ ਚਿੰਗਮ' ਗਾਇਆ, ਇਹ ਇਕ ਵੱਖਰਾ ਰੰਗ ਸੀ। ਕਨਿਕਾ ਦੁਅਰਾ ਗਾਈ ਜੁਗਨੀ ਵੀ ਕਾਫੀ ਚਰਚਿਤ ਰਹੀ ਸੀ। ਨਿਸ਼ਵਾਨ ਭੁੱਲਰ ਨੇ ਆਪਣੇ ਤਰੀਕੇ ਵਿਚ ਪੁਲੀਟਿਕਲ ਜੁਗਨੀ ਪੇਸ਼ ਕੀਤੀ ਹੈ। ਲੱਕੀ ਲੱਕੀ ਓਏ, ਤੱਨੂ ਵੈਡਜ਼ ਮੱਨ ਤੋਂ ਇਲਾਵਾ ਇਹ ਗੀਤ ਅਨੇਕਾਂ ਫਿਲਮਾਂ ਦਾ ਸ਼ਿਗਾਰ ਬਣਿਆ ਹੈ।ਇਸ ਤੋਂ ਇਲਾਵਾ ਬਹੁਤ ਸਾਰਿਆਂ ਨੇ ਜੁਗਨੀ ਗਾਈ ਹੈ ਜਾਂ ਕਹਿ ਲਵੋ ਕਿ ਤਕਰੀਬਨ ਹਰ ਗਾਇਕ ਨੇ ਜੁਗਨੀ ਨੂੰ ਗਾਇਆ ਹੈ।

ਨੰਗੇ ਸਾਗਰ ਦੀ ਸੈਰ

ਨੰਗੇ ਸਾਗਰ ਦੀ ਸੈਰ
-ਬਲਰਾਜ ਸਿੰਘ ਸਿੱਧੂ



ਅੱਜ ਮਿਤੀ ਇਕ ਸਤੰਬਰ ਦੋ ਹਜ਼ਾਰ ਤੇਰਾਂ ਨੂੰ ਪੰਜਾਬ ਟੈਲੀਗ੍ਰਾਫ ਵੱਲੋਂ ਪੰਜਾਬ ਟੂਰਜ਼ ਦੇ ਬੈਨਰ ਹੇਠ ਇੰਗਲੈਂਡ ਦੇ ਇਕ ਮਸ਼ਹੂਰ ਸਮੁੰਦਰੀ ਤੱਟ ਬ੍ਰਾਇਟਨ ਨੂੰ ਟੂਰ ਲਿਜਾਇਆ ਗਿਆ। ਵੈਸੇ ਤਾਂ ਲੀਮੋਸੋਲ (ਸਾਇਪ੍ਰਸ), ਓਸਟੈਂਡ (ਬੈਲਜ਼ੀਅਮ) ਆਦਿਕ ਯਾਨੀ ਕਿ  ਦੁਨੀਆਂ ਦੇ ਹੋਰ ਅਨੇਕਾਂ ਮੁਲਖਾਂ ਦੇ ਸਮੁੰਦਰ ਦੇਖੇ ਹਨ। ਇੰਗਲੈਂਡ ਦੇ ਵੀ ਬਲੈਕਪੂਲ, ਸਾਊਥਐਂਡ-ਔਨ-ਸੀਅ ਅਤੇ ਵੈਸਟਰਨਸੁਪਰਮੇਅਰ ਆਦਿ ਨੂੰ ਤਾਂ ਨਾਨਕੀ ਜਾਣ ਵਾਂਗ ਜਦੋਂ ਚਿੱਤ ਕਰੇ ਚਲੇ ਜਾਈਦੈ। ਬ੍ਰਾਇਟਨ ਦੇ ਇਸ ਸਾਗਰ ਦੀ ਸੈਰ ਦਾ ਵੀ ਇਹ ਕੋਈ ਪਹਿਲਾ ਅਵਸਰ ਨਹੀਂ ਸੀ। ਕਾਲਜ਼ ਦੇ ਦਿਨਾਂ ਵਿਚ ਤਾਂ ਤਕਰੀਬਨ ਹਰ ਦੂਜੇ ਤੀਜੇ ਸਪਤਾਹ ਅੰਤ ਉੱਤੇ ਇੱਥੇ ਜਾ ਕੇ 'ਡੱਟ' ਖੋਲ੍ਹੀਦੇ ਸਨ। ਲੇਕਿਨ ਬ੍ਰਾਇਟਨ ਦੀ ਮੇਰੀ ਇਸ ਫੇਰੀ ਵਿਚ ਪੂਰਬਲੀਆਂ ਫੇਰੀਆਂ ਨਾਲੋਂ ਭਿੰਨਤਾ ਸੀ। ਪਹਿਲਾਂ ਇਕ ਆਸ਼ਿਕਮਿਜ਼ਾਜ ਗੱਭਰੂ ਇੱਥੇ ਜਾਂਦਾ ਹੁੰਦਾ ਸੀ ਤੇ ਹੁਣ ਇਕ ਸੰਜ਼ੀਦਾ ਤੇ ਸਾਹਿਤ ਨੂੰ ਸਮਰਪਿਤ ਲੇਖਕ ਜਾ ਰਿਹਾ ਸੀ।


ਬ੍ਰਾਇਟਨ, ਪੂਰਬੀ ਸਸੈਕਸ ਕਾਉਂਟੀ ਅਧੀਨ ਪੈਂਦਾ ਗ੍ਰੇਟ ਬ੍ਰਿਟਿਨ ਦੀ ਦੱਖਣੀ ਬੰਦਰਗਾਹ ਵਾਲਾ ਸ਼ਹਿਰ ਹੈ। ਇਸ ਦੇ ਵਸਣ ਦਾ ਇਤਿਹਾਸ 1080 ਤੋਂ ਵੀ ਪਹਿਲਾਂ ਦਾ ਹੈ। ਪਹਿਲਾਂ ਇਸ ਨੂੰ ਬ੍ਰਿਸਟੈਲਮਸਟਿਉਨ ਆਖਿਆ ਜਾਂਦਾ ਸੀ। ਪੁਰਾਣੀ ਅੰਗਰੇਜ਼ੀ ਦੇ ਇਸ ਸ਼ਬਦ ਦਾ ਅਰਥ ਹੈ, ਪੱਥਰ ਦਾ ਚਮਕੀਲਾ ਟੋਪ। ਇਹ ਸਿੱਲ ਟੋਪ ਸਮੁੰਦਰੀ ਹਮਲਾਵਰਾਂ ਦਾ ਟਾਕਰਾ ਕਰਨ ਵਾਲੇ ਸੈਨਿਕ ਆਪਣੀ ਸੁਰੱਖਿਆ ਲਈ ਪਹਿਨਿਆ ਕਰਦੇ ਸਨ। ਭਾਵ ਬ੍ਰਾਇਟਨ ਨੂੰ ਇੰਗਲੈਂਡ ਦਾ ਸੁਰੱਖਿਆ ਟੋਪ ਮੰਨਿਆ ਜਾਂਦਾ ਸੀ, ਕਿਉਂਕਿ ਸਮੁੰਦਰ ਰਸਤਿਉਂ ਹੋਣ ਵਾਲੇ ਹਮਲੇ ਜ਼ਿਆਦਾ ਇਸੇ ਮਾਰਗ ਰਾਹੀਂ ਹੁੰਦੇ ਸਨ ਤੇ ਸਭ ਤੋਂ ਪਹਿਲਾਂ ਬ੍ਰਾਇਟਨ ਵਾਸੀ ਹੀ ਦੁਸ਼ਮਣ ਦਾ ਟਾਕਰਾ ਕਰਦੇ ਸਨ। ਬਾਰਵੀਂ ਤੇਰਵੀਂ ਸਦੀ ਵਿਚ ਇਹ ਨਾਮ ਵਿਗੜ ਕੇ ਬ੍ਰਾਇਟਹਲਮਸਟੋਨ ਬਣ ਗਿਆ ਸੀ, ਜਿਸ ਦਾ ਅਰਥ ਵੀ ਉਹੀ ਸੀ। ਉਸ ਤੋਂ ਬਾਅਦ ਬ੍ਰਾਇਟਹਲਮਸਟੋਨ ਦਾ ਮੌਜੂਦਾ ਸੰਖੇਪ ਰੂਪ ਬ੍ਰਾਇਟਨ ਪ੍ਰਚਲਤ ਹੋ ਗਿਆ ਸੀ। 



ਸਾਹਿਤ, ਸੰਗੀਤ ਅਤੇ ਕਲਾ ਵਿਚ ਅਸ਼ਲੀਲਤਾ


ਕਠੋਰ ਤੋਂ ਕਠੋਰ ਹਿਰਦੇ ਵਾਲੇ ਵਿਅਕਤੀ ਦੇ ਲਹੂ ਵਿਚ ਵੀ ਕੁਝ ਅਜਿਹੇ ਤੱਤ ਹੁੰਦੇ ਹਨ, ਜੋ ਉਸਨੂੰ ਰਹਿਮ ਦਿਲ, ਦਿਆਵਾਨ ਅਤੇ ਭਾਵੁਕ ਬਣਾਉਣ ਦੀ ਸਮਰੱਥਾ ਰੱਖਦੇ ਹੁੰਦੇ ਹਨ। ਜਦੋਂ ਇਹ ਤੱਤ ਜਾਂ ਬਲੱਡ ਸੈੱਲ ਆਪਣਾ ਅਸਰ ਦਿਖਾਉਂਦੇ ਹਨ ਤਾਂ ਇਕਦਮ ਮਨੁੱਖ ਦਾ ਵਿਅਕਤਿਤਵ ਬਦਲ ਜਾਂਦਾ ਹੈ। ਦੁਨੀਆਂ ਦੇ ਇਤਿਹਾਸ ਵਿਚ ਇਸ ਦੀਆਂ ਅਨੇਕਾਂ ਮਿਸਾਲਾਂ ਮਿਲਦੀਆਂ ਹਨ, ਜਿਵੇਂ ਲਸ਼ਮਣ ਦਾਸ ਤੋਂ ਬਣਿਆ ਬੰਦਾ ਬਹਾਦਰ, ਸਮਰਾਟ ਅਸ਼ੋਕ ਦਾ ਕਲਿੰਗਾ ਦੇ ਯੁੱਧ ਤੋਂ ਬਾਅਦ ਹਿਰਦਾ ਪਰਿਵਰਤਨ ਹੋਣਾ, ਬਾਦਸ਼ਾਹ ਅਕਬਰ ਦਾ ਜ਼ਬਰੀ ਔਰਤਾਂ ਨੂੰ ਆਪਣੇ ਹਰਮ ਵਿਚ ਰੱਖਣਾ ਤੇ ਦੂਜੇ ਪਾਸੇ ਹੋਰ ਲੋਕ ਭਲਾਈ ਦੇ ਕਾਰਜ ਕਰਨਾ ਆਦਿ ਬਹੁਤ ਸਾਰੀਆਂ ਉਦਹਰਣਾ ਹਨ।

 ਇਹੀ ਤੱਤ ਮਨੁੱਖ ਅੰਦਰ ਪ੍ਰੇਮ ਦਾ ਭਾਵ ਪੈਦਾ ਕਰਦੇ ਹਨ। ਪ੍ਰੇਮ ਦਾ ਮਨੁੱਖ ਦਾ ਝੁਕਾਅ ਸੁਖਮ ਕਲਾਵਾਂ ਵੱਲ ਝੁਕਾਉਂਦਾ ਹੈ। ਇਸੇ ਵਜ੍ਹਾ ਕਰਕੇ ਦੁਨੀਆਂ ਦੇ ਹਰ ਵਿਅਕਤੀ ਦਾ ਕਿਸੇ ਨਾ ਕਿਸੇ ਕਲਾ ਨਾਲ ਲਗਾਅ ਹੁੰਦਾ ਹੈ। ਚਾਹੇ ਇਹ ਸਾਹਿਤ, ਸੰਗੀਤ, ਨ੍ਰਿਤ, ਚਿੱਤਰਕਲਾ, ਬੁੱਤਰਾਸ਼ੀ, ਅਦਾਕਾਰੀ ਜਾਂ ਕੋਈ ਹੋਰ ਹੋਵੇ। ਇਹਨਾਂ ਕਲਾਵਾਂ ਨੂੰ ਪਿਆਰ ਕਰਨ ਵਾਲਾ ਵਿਅਕਤੀ ਜਦੋਂ ਉਸ ਕਲਾ ਦੇ ਕਿਸੇ ਕਲਾਕਾਰ ਦੀ ਕੋਈ ਵਧੀਆ ਰਚਨਾ ਦੇ ਸਨਮੁੱਖ ਹੁੰਦਾ ਹੈ ਤਾਂ ਸੁਭਾਵਿਕ ਹੀ ਉਸਦੇ ਮਨ ਵਿਚ ਉਸ ਕਲਾਕਾਰ ਲਈ ਸਤਿਕਾਰ ਅਤੇ ਸ਼ਰਧਾ ਉਤਪਨ ਹੋ ਜਾਂਦੀ ਹੈ। ਜਿਵੇਂ ਕਿ ਅਦਾਕਾਰੀ ਨੂੰ ਪਿਆਰ ਕਰਨ ਵਾਲੇ ਜਦੋਂ ਕਿਸੇ ਅਭਿਨੇਤਾ ਜਾਂ ਅਭਿਨੇਤਰੀ ਦੀ ਵਧੀਆ ਐਕਟਿੰਗ ਦੇਖਦੇ ਹਨ ਤਾਂ ਉਸਦੇ ਦਿਵਾਨੇ ਹੋ ਜਾਂਦੇ ਹਨ। ਜਦੋਂ ਕਲਾਕਾਰ ਨੂੰ ਪ੍ਰਸ਼ੰਸਕਾਂ ਦੀ ਮੁਹੱਬਤ ਮਿਲਦੀ ਹੈ ਤਾਂ ਉਹ ਮਕਬੂਲ ਹੋਣ ਲੱਗਦਾ ਹੈ। ਜਿਉਂ ਜਿਉਂ ਕਦਰਦਾਨਾਂ ਦੀ ਗਿਣਤੀ ਵੱਧਦੀ ਜਾਂਦੀ ਹੈ, ਤਿਉਂ ਤਿਉਂ ਕਲਾਕਾਰ ਪ੍ਰਸਿੱਧੀ ਪ੍ਰਾਪਤ ਕਰਦਾ ਜਾਂਦਾ ਹੈ ਤੇ ਜਿਸ ਨਾਲ ਸਮਾਜ ਵਿਚ ਉਸਦਾ ਰੁਤਬਾ ਉੱਚਾ ਹੁੰਦਾ ਜਾਂਦਾ ਹੈ। ਰੁਤਬੇ ਦੀ ਬੁਲੰਦੀ ਦੇ ਹਿਸਾਬ ਨਾਲ ਕਲਾਕਾਰ ਨੂੰ ਆਰਥਿਕ ਲਾਭ ਤੇ ਦਿਮਾਗੀ ਸਕੂਨ ਮਿਲਣ ਲੱਗਦਾ ਹੈ। ਇਹੀ ਕਾਰਨ ਹੈ ਕਿ ਹਰ ਕਲਾਕਾਰ ਆਪਣੀ ਕਲਾ ਨਾਲ ਕੋਈ ਨਾ ਕੋਈ ਸ਼ਾਹਕਾਰ ਸਿਰਜਣ ਦਾ ਯਤਨ ਕਰਕੇ ਆਪਣੇ ਆਪ ਨੂੰ ਸਰਬੋਤਮ ਸਿੱਧ ਕਰਨ ਦੀ ਹਮੇਸ਼ਾਂ ਕੋਸ਼ਿਸ਼ ਵਿਚ ਲੱਗਿਆ ਰਹਿੰਦਾ ਹੈ। ਕਲਾ ਕ੍ਰਿਤ ਨੂੰ ਵਧੀਆ ਬਣਾਉਣ ਦੇ ਪ੍ਰੀਯਾਸ ਵਿਚ ਕਈ ਵਾਰ ਕਲਾਕਾਰ ਤੋਂ ਕੋਈ ਗਲਤੀ ਵੀ ਹੋ ਜਾਂਦੀ ਹੈ। ਇਸ ਨਾਲ ਉਸ ਦੀ ਰਚਨਾ ਦੋਸ਼ਪੂਰਨ ਹੋ ਜਾਂਦੀ ਹੈ। ਜਿਸ ਦੀ ਲੋਕਾਂ ਵੱਲੋਂ ਆਲੋਚਨਾ ਵੀ ਕੀਤਾ ਜਾਂਦੀ ਹੈ। ਆਲੋਚਨਾ ਦਾ ਨਿਸ਼ਾਨਾ ਬਣੀ ਕ੍ਰਿਤ ਕਈ ਵਾਰ ਕਲਾਕਾਰ ਨੂੰ ਨੁਕਸਾਨ ਪਹੁੰਚਾਣ ਦੀ ਬਜਾਏ ਫਾਇਦਾ ਵੀ ਦਿੰਦੀ ਹੈ, ਜੋ ਹੋਰ ਕਲਾਕਾਰਾਂ ਨੂੰ ਉਹੀ ਗਲਤੀ ਜਾਣਬੁੱਝ ਕੇ ਕਰਨ ਲਈ ਉਕਸਾਉਂਦੀ ਹੈ। ਸਾਹਿਤ, ਸੰਗੀਤ, ਨ੍ਰਿਤ, ਚਿੱਤਰਕਾਰੀ ਅਤੇ ਬੁੱਤਤਰਾਸ਼ੀ ਵਿਚ ਜਾਣਬੁੱਝ ਕੇ ਭਰੇ ਜਾਂਦੇ ਅਜਿਹੇ ਹੀ ਇਕ ਦੋਸ਼ ਦਾ ਨਾਮ ਹੈ ਲੱਚਰਤਾ, ਜਿਸ ਨੂੰ ਹਿੰਦੀ ਵਿਚ ਅਸ਼ਲੀਲਤਾ, ਉਰਦੂ ਵਿਚ ਫਾਹਸੀਪਨ ਤੇ ਅੰਗਰੇਜ਼ੀ ਵਿਚ VULGARITY ਕਹਿੰਦੇ ਹਨ।
Blinking Text - http://www.blinkingtextlive.com

ਇਸ ਕਾਲਮ ਵਿਚ ਸੰਕਿਲਤ ਬਲਰਾਜ ਸਿੱਧੂ ਰਚਿਤ ਲੇਖਾਂ ਦੀ ਸੂਚੀ:


BALRAJ SIDHU
38          ਸਾਹਿਤ, ਸੰਗੀਤ ਅਤੇ ਕਲਾ ਵਿਚ ਅਸ਼ਲੀਲਤਾ
37          ਮਿਰਜ਼ਾ ਐਸਾ ਸੂਰਮਾ
36          ਤੈਨੂੰ ਪੀਣਗੇ ਨਸੀਬਾਂ ਵਾਲੇ!
35          ਪੰਜਾਬੀ ਕਹਾਣੀ ਦਾ ਆਰਕਿਔਲਜਿਸਟ: ਮਨਮੋਹਨ ਬਾਵਾ
34          ਨਿਵੇਕਲਾ ਕਲਮਕਾਰ ਨਿੰਦਰ ਘੁਗਿਆਣਵੀ
33          ਪੰਜਾਬੀ ਦੇ ਚਮਤਕਾਰੀ ਲੇਖਕ - 1
32          ਪੰਜਾਬੀ ਦੇ ਚਮਤਕਾਰੀ ਲੇਖਕ - 2
31          ਚਿੱਤਰਕਲਾ ਦਾ ਅਮਿੱਟ ਹਸਤਾਖਰ: ਅੱਛਰ ਸਿੰਘ
30          ਵਿਵਾਦਿਤ ਫਿਲਮ 'ਜੋ ਬੋਲੇ ਸੋ ਨਿਹਾਲ' ਨਾਲ ਜੁੜੇ ਸਰੋਕਾਰ
29          ਚਟਾਨ ਜਿਹੀ ਫੌਲਾਦੀ ਲਿਖਕਾ: ਤਸਲੀਮਾ ਨਸਰੀਨ
28          ਲੱਠਾ ਬੰਦਾ: ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕੇ
27          ਅਦਬ ਦਾ ਮੀਨਾਰ: ਸਆਦਤ ਹਸਨ ਮੰਟੋ
26          ਚੰਨਾ ਮੈਂ ਤੇਰੀ ਚਾਨਣੀ: ਸ਼੍ਰੀਮਤੀ ਚੰਨ ਜੰਡਿਆਲਵੀ
25          ਹੱਸਦੀ ਦੇ ਦੰਦ ਗਿਣਦਾ
24          ਪਾਣੀ ਜਿਹਾ ਪਾਕ ਪੱਤਰਕਾਰ: ਮਾਰਕ ਟਲੀ
23          ਇਨਸਾਫੀ ਤੇ ਬੇਇਨਸਾਫੀ
22          ਗਿਆਨ ਦਾ ਭੰਡਾਰ: ਹਰਿੰਦਰ ਸਿੰਘ ਮਹਿਬੂਬ
21          ਘਰ ਪਟ ਰਹੀਆਂ ਡੇਟਿੰਗ ਏਜੰਸੀਆਂ
20          ਸਾਹਿਤਕ ਸਾਗਰ ਦੀ ਮੱਛਲੀ: ਵਿਰਜੀਨੀਆ ਵੌਲਫ
19          ਬਲਾਤਕਾਰ ਇਕ ਮਾਨਸਿਕ ਰੋਗ ਅਤੇ ਸੰਗੀਨ ਜ਼ੁਰਮ               
18          ਅੱਖਾਂ ਅਤੇ ਐਨਕ
17          ਜ਼ਿੰਦਗੀ
16          THE GURU: A pure masalla movie
15          DEVDAS: A tragic love story
14          ਦੌੜਾਕ
13          ਇੰਗਲੈਂਡ ਦੀ ਹਰਮਨ ਪਿਆਰੀ ਸੜਕ : ਸੋਹੋ ਰੋਡ
12          ਪੰਜਾਬੀ ਗਾਇਕੀ ਦਾ ਗਾਡਰ ਗਾਇਕ - ਅੰਗਰੇਜ਼ ਅਲੀ
11          ਲੁੱਚਿਆਂ ਦਾ ਪੀਰ: ਡੀ ਐੱਚ ਲੌਰੈਂਸ ਤੇ ਉਸਦਾ ਨਾਵਲ ਲੇਡੀ ਚੈਟਰਲੀ'ਸ ਲਵਰ
10          ਸ਼ਾਂਤੀ ਦੇ ਪੁੰਜ: ਬਾਬਾ ਸ਼ੇਖ ਫ਼ਰੀਦ ਜੀ
09          ਭਾਰਤੀ ਅੰਗਰੇਜ਼ੀ ਸਾਹਿਤ ਦੀ ਗੂੜੀ ਸੱਤਰ: ਅਨੀਤਾ ਦਿਸਾਈ
08          ਮਾਂ ਦੀ ਮਮਤਾ ਬਨਾਮ ਪਿਉ ਦਾ ਪਿਆਰ
07          ਵਿਦੇਸ਼ਾਂ 'ਚ ਪੰਜਾਬੀ ਮਾਂ ਬੋਲੀ ਲਈ ਸਦਾ ਹੀ ਤੱਤਪਰ : ਦਲਵੀਰ ਸੁੰਮਨ ਹਲਵਾਰਵੀ
06          ਖਾਮੋਸ਼ ਪੰਜਾਬ ਕਾਵਿ ਸੰਗ੍ਰਹਿ ਦਾ ਅਧਿਐਨ
05          ਸਿੱਖ ਸਾਹਿਤ ਦਾ ਸੂਰਜ: ਪ੍ਰੋ: ਪਿਆਰਾ ਸਿੰਘ ਪਦਮ
04          ਰਿਸ਼ਤਿਆਂ ਦਾ ਪ੍ਰਦੂਸ਼ਣ
03          ਇੱਕ ਸਦਾਬਹਾਰ ਨਗ਼ਮਾ: ਚਰਨ ਸਿੰਘ ਸਫ਼ਰੀ
02          ਪਿਆਰ
01          ਚੰਨਾਂ 'ਚੋਂ ਚੰਨ: ਤਰਲੋਚਨ ਸਿੰਘ ਚੰਨ ਜੰਡਿਆਲਵੀ
00          ਰੀਮਿਕਸ ਕਹਾਣੀਆਂ